ਤੇਲੰਗਾਨਾ ’ਚ ਕਈ ਹਿੱਸਿਆਂ ’ਚ ਐਤਵਾਰ ਨੂੰ ਭਾਰੀ ਮੀਂਹ ਜਾਰੀ ਰਿਹਾ,ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਏ. ਰੇਵੰਤ ਰੈੱਡੀ (Chief Minister A. Revanth Reddy) ਨੇ ਸੂਬੇ ’ਚ ਲਗਾਤਾਰ ਮੀਂਹ ਦੇ ਮੱਦੇਨਜ਼ਰ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਐਮਰਜੈਂਸੀ ਬੈਠਕ ਬੁਲਾਈ ਹੈ।

ਭਾਰੀ ਮੀਂਹ ਤੋਂ ਬਾਅਦ ਸੂਬੇ ’ਚ ਕਈ ਥਾਵਾਂ ’ਤੇ ਡਰੇਨਾਂ ’ਚ ਪਾਣੀ ਭਰ ਗਿਆ ਹੈ ਅਤੇ ਨੀਵੇਂ ਇਲਾਕਿਆਂ ’ਚ ਹੜ੍ਹ ਆ ਗਿਆ ਹੈ। ਹੜ੍ਹ ਦੇ ਪਾਣੀ ਨੇ ਪਿੰਡਾਂ ਵਿਚਕਾਰ ਸੜਕ ਸੰਪਰਕ ਨੂੰ ਵਿਗਾੜ ਦਿਤਾ ਹੈ। ਭਾਰੀ ਮੀਂਹ ਅਤੇ ਹਵਾਵਾਂ ਦੇ ਪ੍ਰਭਾਵ ਕਾਰਨ ਕਈ ਦਰੱਖਤ ਉਖੜ ਗਏ ਹਨ, ਜਦਕਿ ਕਈ ਦਰੱਖਤਾਂ ਦੀਆਂ ਟਹਿਣੀਆਂ ਸੜਕਾਂ ’ਤੇ ਡਿੱਗ ਗਈਆਂ ਹਨ।

ਮੌਸਮ ਕੇਂਦਰ (Weather Center) ਨੇ ਐਤਵਾਰ ਨੂੰ ਕਿਹਾ ਕਿ ਤੇਲੰਗਾਨਾ ਦੇ ਆਦਿਲਾਬਾਦ, ਨਿਜ਼ਾਮਾਬਾਦ, ਰਾਜਨਾ ਸਿਰਸੀਲਾ, ਯਾਦਾਦਰੀ ਭੁਵਨਗਿਰੀ, ਵਿਕਾਰਾਬਾਦ, ਸੰਗਾਰੈਡੀ, ਕਾਮਾਰੈਡੀ ਅਤੇ ਮਹਿਬੂਬਨਗਰ ਜ਼ਿਲ੍ਹਿਆਂ ’ਚ ਐਤਵਾਰ ਦੁਪਹਿਰ 13:00 ਵਜੇ ਤੋਂ 2 ਸਤੰਬਰ ਸਵੇਰੇ 8:30 ਵਜੇ ਤਕ ਵੱਖ-ਵੱਖ ਥਾਵਾਂ ’ਤੇ ਬਹੁਤ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਭਵਿੱਖਬਾਣੀ ਲਈ ‘ਰੈੱਡ ਅਲਰਟ‘ (Red Alert) ਜਾਰੀ ਕੀਤਾ ਗਿਆ ਹੈ।

ਭਾਰੀ ਮੀਂਹ ਤੋਂ ਬਾਅਦ ਕੁੱਝ ਜ਼ਿਲ੍ਹਿਆਂ ’ਚ ਛੋਟੀਆਂ ਨਦੀਆਂ ਉਫਾਨ ’ਤੇ ਹਨ ਅਤੇ ਹੜ੍ਹ ਦੇ ਪਾਣੀ ਨੇ ਪਿੰਡਾਂ ਵਿਚਕਾਰ ਸੜਕ ਸੰਚਾਰ ’ਚ ਵਿਘਨ ਪਾਇਆ ਹੈ। ਹੈਦਰਾਬਾਦ (Hyderabad)  ’ਚ ਰਾਤ ਭਰ ਪਏ ਮੀਂਹ ਕਾਰਨ ਸ਼ਹਿਰ ਦੇ ਕਈ ਹਿੱਸਿਆਂ ’ਚ ਪਾਣੀ ਭਰ ਗਿਆ। ਤੇਲੰਗਾਨਾ ਦੇ ਕਈ ਹਿੱਸਿਆਂ ’ਚ ਸਨਿਚਰਵਾਰ ਨੂੰ ਦਰਮਿਆਨੀ ਤੋਂ ਭਾਰੀ ਬਾਰਸ਼ ਹੋਈ, ਜਿਸ ਨਾਲ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ ਅਤੇ ਕੁੱਝ ਥਾਵਾਂ ’ਤੇ ਪਿੰਡਾਂ ਵਿਚਾਲੇ ਸੜਕ ਸੰਚਾਰ ਪ੍ਰਭਾਵਤ ਹੋਇਆ।

By Admin

Leave a Reply

Your email address will not be published. Required fields are marked *