ਨੇਪਾਲ ਦੇ ਸ਼ੇਰਪਾ ਨੇ 29 ਵਾਰ ਕੀਤੀ ਮਾਊਂਟ ਐਵਰੇਸਟ ਦੀ ਚੜ੍ਹਾਈ

ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਮਾਊਂਟ ਐਵਰੈਸਟ ‘ਤੇ ਝੰਡਾ ਬੁਲੰਦ ਕੀਤਾ। ਕਾਮੀ ਰੀਤਾ ਸ਼ੇਰਪਾ ਨੇ 28 ਵਾਰ ਇਸ ਸੁਪਨੇ ਨੂੰ ਪੂਰਾ ਕੀਤਾ ਹੈ ਅਤੇ ਇਸ ਵਾਰ ਉਸ ਨੇ ਆਪਣੇ ਹੌਂਸਲੇ ਨਾਲ 29ਵੀਂ ਵਾਰ ਮਾਊਂਟ ਐਵਰੈਸਟ (Mount Everest) ਦੀ ਚੜ੍ਹਾਈ ਕੀਤੀ ਹੈ। ਇਸ ਵਾਰ ਸ਼ੇਰਪਾ ਨੇ 28ਵੀਂ ਵਾਰ ਮਾਊਂਟ ਐਵਰੈਸਟ (Mount Everest) ‘ਤੇ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜਿਆ। ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ (Mountaineer Commie Rita Sherpa) ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕੀਤਾ ਅਤੇ 29ਵੀਂ ਵਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਚੜ੍ਹਨ ਵਾਲੇ ਪਹਿਲੇ ਵਿਅਕਤੀ ਦਾ ਖਿਤਾਬ ਆਪਣੇ ਨਾਂ ਕੀਤਾ। ਨੇਪਾਲੀ ਪਹਾੜ ਗਾਈਡ ਕਾਮੀ ਰੀਤਾ ਸ਼ੇਰਪਾ ਦੀ ਉਮਰ 54 ਸਾਲ ਦੀ ਹੈ। ਉਹ 1994 ਤੋਂ ਪਹਾੜਾਂ ‘ਤੇ ਚੜ੍ਹ ਰਿਹਾ ਹੈ,ਉਸ ਨੇ ਮਾਊਂਟ ਐਵਰੈਸਟ (Mount Everest) ਅਤੇ ਹੋਰ ਹਿਮਾਲਿਆ ਦੀਆਂ ਚੋਟੀਆਂ ‘ਤੇ ਵੀ ਝੰਡਾ ਲਹਿਰਾਇਆ। ਸ਼ੇਰਪਾ ਨੇ ਪਹਿਲੀ ਵਾਰ 24 ਸਾਲ ਦੀ ਉਮਰ ‘ਚ 1994 ‘ਚ ਖਤਰਨਾਕ ਚੋਟੀ ‘ਤੇ ਚੜ੍ਹਾਈ ਕੀਤੀ ਸੀ। ਜਿਸ ਤੋਂ ਬਾਅਦ ਉਸ ਦਾ ਨਾਂ ਦੁਨੀਆ ਦੇ ਸਰਵੋਤਮ ਪਰਬਤਾਰੋਹੀ ਗਾਈਡਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ। ਉਹ ਵਿਦੇਸ਼ੀ ਪਰਬਤਾਰੋਹੀਆਂ ਨੂੰ ਲਗਭਗ ਹਰ ਮੌਸਮ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਦੀ ਚੋਟੀ ‘ਤੇ ਚੜ੍ਹਨ ਲਈ ਮਾਰਗਦਰਸ਼ਨ ਵੀ ਕਰਦਾ ਹੈ।

Leave a Reply

Your email address will not be published. Required fields are marked *