ਪੰਜਾਬ ਯੂਨੀਵਰਸਿਟੀ (Panjab University) ਦੇਸ਼ ਦੀਆਂ ਸਰਵੋਤਮ ਯੂਨੀਵਰਸਿਟੀਆਂ ਵਿੱਚੋਂ 10ਵੇਂ ਅਤੇ ਵਿਸ਼ਵ ਪੱਧਰ ’ਤੇ 737 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਈ ਹੈ,ਯੂਐਸ ਨਿਊਜ਼ ਐਂਡ ਵਰਲਡ ਰਿਪੋਰਟ ਨੇ ਸੈਸ਼ਨ 2024-25 ਲਈ 2172 ਵਿਦਿਅਕ ਸੰਸਥਾਵਾਂ ਦੀ ਰੈਂਕਿੰਗ ਜਾਰੀ ਕੀਤੀ ਹੈ,ਰੈਂਕਿੰਗ 13 ਮਾਪਦੰਡਾਂ ‘ਤੇ ਅਧਾਰਤ ਸੀ ਜਿਸ ਵਿੱਚ ਖੋਜ ਸੂਚਕਾਂਕ, ਉੱਚ ਪ੍ਰਭਾਵ ਪ੍ਰਕਾਸ਼ਨ ਅਤੇ ਪੀਅਰ ਧਾਰਨਾ ਆਦਿ ਸ਼ਾਮਲ ਹਨ।
ਪੰਜਾਬ ਯੂਨੀਵਰਸਿਟੀ ਨੇ ਏਸ਼ੀਆ ਦੀਆਂ ਵਿਦਿਅਕ ਸੰਸਥਾਵਾਂ ਵਿੱਚੋਂ 213ਵਾਂ ਰੈਂਕ ਹਾਸਲ ਕੀਤਾ,ਸੈਸ਼ਨ 2024-25 ਲਈ ਪੰਜਾਬ ਯੂਨੀਵਰਸਿਟੀ ਦੀ ਗਲੋਬਲ ਰੈਂਕਿੰਗ 2022-23 ਦੇ 759 ਰੈਂਕ ਤੋਂ ਸੁਧਰ ਗਈ ਹੈ,ਪੀਯੂ ਦਾ ਗਲੋਬਲ ਸਕੋਰ 47.9 ਰਿਹਾ,ਸਾਇੰਸ ਫੈਕਲਟੀ ਦੇ ਵਿਸ਼ਿਆਂ ਵਿੱਚ ਪੀਯੂ ਦੀ ਗਲੋਬਲ ਰੈਂਕਿੰਗ ਬਿਹਤਰ ਰਹੀ,ਭੌਤਿਕ ਵਿਗਿਆਨ ਵਿੱਚ 301, ਫਾਰਮਾਕੋਲੋਜੀ ਅਤੇ ਟੌਕਸੀਕੋਲੋਜੀ ਵਿੱਚ 329, ਜੀਵ ਵਿਗਿਆਨ ਅਤੇ ਬਾਇਓਕੈਮਿਸਟਰੀ ਵਿੱਚ 609 ਅਤੇ ਭੌਤਿਕ ਰਸਾਇਣ ਵਿੱਚ 713 ਅੰਕ ਸਨ
ਇਸ ਤੋਂ ਪਹਿਲਾਂ ਜੂਨ ਦੇ ਮਹੀਨੇ ਵਿੱਚ, ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗਜ਼ (Center For World University Rankings) ਵਿੱਚ ਪੰਜਾਬ ਯੂਨੀਵਰਸਿਟੀ (Panjab University) ਨੂੰ ਦੁਨੀਆ ਦੀਆਂ ਸਭ ਤੋਂ ਵਧੀਆ ਚਾਰ ਪ੍ਰਤੀਸ਼ਤ ਵਿਦਿਅਕ ਸੰਸਥਾਵਾਂ ਵਿੱਚ ਸ਼ਾਮਲ ਕੀਤਾ ਗਿਆ ਸੀ।