ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦਾ ਆਪਣਾ ਰਿਕਾਰਡ ਤੋੜਿਆ

ਪੈਰਿਸ ਓਲੰਪਿਕ ਤੋਂ ਬਾਅਦ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Star Javelin Thrower Neeraj Chopra) ਨੂੰ ਪਹਿਲੀ ਵਾਰ ਲੁਸਾਨੇ ਡਾਇਮੰਡ ਲੀਗ 2024 (Lausanne Diamond League 2024) ਵਿੱਚ ਐਕਸ਼ਨ ਵਿੱਚ ਦੇਖਿਆ ਗਿਆ। ਨੀਰਜ ਚੋਪੜਾ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਅਤੇ ਸੀਜ਼ਨ ਦਾ ਸਭ ਤੋਂ ਵਧੀਆ ਥਰੋਅ ਕੀਤਾ,ਉਹ ਦੂਜੇ ਨੰਬਰ ‘ਤੇ ਰਿਹਾ,ਉਸ ਨੇ 89.49 ਮੀਟਰ ਜੈਵਲਿਨ ਸੁੱਟ ਕੇ ਆਪਣਾ ਪੈਰਿਸ ਰਿਕਾਰਡ ਤੋੜ ਦਿੱਤਾ। ਨੀਰਜ ਚੋਪੜਾ ਨੇ ਪੈਰਿਸ ਵਿੱਚ 89.45 ਮੀਟਰ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਓਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੇ ਪਾਕਿਸਤਾਨ ਦੇ ਅਰਸ਼ਦ ਨਦੀਮ ਇਸ ਈਵੈਂਟ ‘ਚ ਹਿੱਸਾ ਨਹੀਂ ਲੈ ਰਹੇ ਹਨ। ਡਾਇਮੰਡ ਲੀਗ (Diamond League) ਦਾ ਫਾਈਨਲ ਅਗਲੇ ਮਹੀਨੇ ਖੇਡਿਆ ਜਾਵੇਗਾ। 26 ਸਾਲਾ ਨੀਰਜ ਚੋਪੜਾ ਚੌਥੇ ਦੌਰ ਤੱਕ ਜ਼ਿਆਦਾ ਫਾਰਮ ‘ਚ ਨਜ਼ਰ ਨਹੀਂ ਆਏ, ਉਹ ਚੌਥੇ ਦੌਰ ਤੱਕ ਚੌਥੇ ਸਥਾਨ ‘ਤੇ ਸੀ। ਉਸ ਨੇ ਪੰਜਵੀਂ ਕੋਸ਼ਿਸ਼ ਵਿੱਚ 85.58 ਮੀਟਰ ਜੈਵਲਿਨ ਸੁੱਟਿਆ ਅਤੇ ਤੀਜੇ ਸਥਾਨ ’ਤੇ ਪਹੁੰਚ ਗਿਆ। ਨੀਰਜ ਚੋਪੜਾ ਨੇ ਛੇਵੀਂ ਅਤੇ ਆਖਰੀ ਕੋਸ਼ਿਸ਼ ਵਿੱਚ ਆਪਣੀ ਤਾਕਤ ਦਿਖਾਈ ਅਤੇ ਸੀਜ਼ਨ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ, ਉਸ ਨੇ 89.49 ਮੀਟਰ ਸੁੱਟਿਆ, ਜੋ ਪੈਰਿਸ ਓਲੰਪਿਕ ਤੋਂ ਬਿਹਤਰ ਸੀ।

ਤੁਹਾਨੂੰ ਦੱਸ ਦੇਈਏ ਕਿ ਨੀਰਜ ਚੋਪੜਾ ਸਾਲ 2022 ਵਿੱਚ ਡਾਇਮੰਡ ਲੀਗ  (Diamond League) ਦੇ ਚੈਂਪੀਅਨ ਸਨ, ਉਹ ਪਿਛਲੇ ਸਾਲ ਦੂਜੇ ਸਥਾਨ ‘ਤੇ ਰਹੇ ਸੀ।

Leave a Reply

Your email address will not be published. Required fields are marked *