ਸ਼ਨੀਵਾਰ ਨੂੰ ਤਹਿਰਾਨ ਵਿੱਚ ਈਰਾਨ (Iran) ਦੀ ਸੁਪਰੀਮ ਕੋਰਟ (Supreme Court) ਵਿੱਚ ਇੱਕ ਵਿਅਕਤੀ ਨੇ ਗੋਲੀਬਾਰੀ ਕਰ ਦਿੱਤੀ,ਇਸ ਹਮਲੇ ਵਿੱਚ ਦੋ ਜੱਜਾਂ ਦੀ ਮੌਤ ਹੋ ਗਈ,ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਬੁਲਾਰੇ ਅਸਗਰ ਜਹਾਂਗੀਰ ਨੇ ਦਾਅਵਾ ਕੀਤਾ ਹੈ ਕਿ ਜੱਜਾਂ ਨੂੰ ਉਨ੍ਹਾਂ ਦੇ ਕਮਰਿਆਂ ਦੇ ਅੰਦਰ ਮਾਰ ਦਿੱਤਾ ਗਿਆ।ਹਮਲਾ ਸਥਾਨਕ ਸਮੇਂ ਅਨੁਸਾਰ ਸਵੇਰੇ 10:45 ਵਜੇ ਹੋਇਆ। ਜਿਨ੍ਹਾਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਨ੍ਹਾਂ ਦੀ ਪਛਾਣ ਅਲੀ ਰਜਨੀ ਅਤੇ ਮੋਗੀਸੇਹ ਵਜੋਂ ਹੋਈ ਹੈ। ਉਹ ਈਰਾਨੀ ਨਿਆਂਪਾਲਿਕਾ ਦੇ ਸੀਨੀਅਰ ਜੱਜਾਂ ਵਿੱਚੋਂ ਇੱਕ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਦੋਵਾਂ ਜੱਜਾਂ ਨੂੰ ਕਈ ਮੌਤ ਦੀ ਸਜ਼ਾ ਦੇਣ ਕਾਰਨ ਹੈਂਗਮੈਨ ਕਿਹਾ ਜਾਂਦਾ ਸੀ।