ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਰਸੂਲਪੁਰ ਕਲਰ ਤੋਂ ਸਾਬਕਾ ਵਿਧਾਇਕ ਡਾ: ਜੁਗਲ ਕਿਸ਼ੋਰ ਸ਼ਰਮਾ ਦੀ ਪ੍ਰੇਰਨਾ ਅਤੇ ਡਾ: ਸੰਦੀਪ ਸ਼ਰਮਾ ਦੀ ਅਗਵਾਈ ਵਿੱਚ 10 ਪਰਿਵਾਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ।

ਸ੍ਰੀ ਗੁਰਜੀਤ ਔਜਲਾ ਜੀ ਨੇ ਇਸ ਸਮੇਂ ਉਹਨਾਂ ਨੂੰ ਪਾਰਟੀ ਦੇ ਮਫਲਰ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਪਾਰਟੀ ਵਿੱਚ ਆਉਣ ਤੇ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਸ਼ਾਮਿਲ ਹੋਏ ਪਰਿਵਾਰਾਂ ਨੇ ਵੀ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਗੁਰਜੀਤ ਸਿੰਘ ਔਜਲਾ ਨੂੰ ਭਾਰੀ ਵੋਟਾਂ ਨਾਲ ਜੀਤਾਉਣਗੇ।

ਇਸ ਮੌਕੇ ਤੇ  ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਸਾਬਕਾ ਚੇਅਰਮੈਨ ਸ਼੍ਰੀ ਦਿਨੇਸ਼ ਬੱਸੀ, ਸ਼੍ਰੀ ਪਵਨ ਰਾਣਾ ਰੱਖੜਾ, ਬਲਪ੍ਰੀਤ ਰੋਜ਼ਰ,  ਵਿਨੋਦ ਅਰੋੜਾ, ਸ੍ਰੀ ਰਿਸ਼ਭ ਵੋਹਰਾ,  ਰਾਜਵੀਰ ਸਿੰਘ ਹਰਪਾਲ, ਅਕਸ਼ੇ ਵੋਹਰਾ, ਚੰਚਲ ਸਿੰਘ, ਫੌਜੀ ਸਲਵਿੰਦਰ ਸਿੰਘ, ਮਨੋਜ ਕੁਮਾਰ, ਜੈ ਰਾਮ, ਬੀਬੀ ਪਰਮਜੀਤ ਕੌਰ, ਸਾਹਿਬ ਸਿੰਘ, ਰਜਾ ਸਿੰਘ, ਸਾਬੀ ਅਰੋੜਾ, ਰਾਜਵੀਰ ਸਿੰਘ, ਪੰਕਜ ਦੇਵਗਨ,  ਸਾਹਿਲ ਦੇਵਗਨ,  ਮੰਗਲ ਸਿੰਘ , ਦੇਸਾ ਸਿੰਘ, ਗੋਲਡੀ ਸਿੰਘ , ਕੰਮਾ ਪਹਿਲਵਾਨ ਅਤੇ ਹੋਰ ਸਾਥੀ ਮੋਜੂਦ ਸਨ ।

By Admin

Leave a Reply

Your email address will not be published. Required fields are marked *