ਵਾਧੂ ਨੁਕਤੇ:
•⁠ AI ਸਿਰਫ਼ ਇਕ ਤਕਨੀਕ ਨਹੀਂ ਬਲਕਿ ਵੱਡੇ ਸੁਪਨੇ ਦੇਖਣ ਅਤੇ ਉਹਨਾਂ ਨੂੰ ਪੂਰਾ ਕਰਨ ਦਾ ਮੌਕਾ ਹੈ।’
•⁠ ’ਕਈ ਦੇਸ਼ਾਂ ਜਿਵੇਂ UAE, ਸਿੰਗਾਪੁਰ ਅਤੇ ਚੀਨ ਨੇ ਇਹ ਸੁਵਿਧਾ ਆਪਣੇ ਨਾਗਰਿਕਾਂ ਨੂੰ ਮੁਫ਼ਤ ਦਿੱਤੀ ਹੈ।’
•⁠ AI ਸਾਡੇ ਕਿਸਾਨਾਂ, ਵਿਦਿਆਰਥੀਆਂ, ਵਪਾਰੀਆਂ ਅਤੇ ਬਜ਼ੁਰਗਾਂ ਲਈ ਲਾਭਦਾਇਕ ਹੈ।’
•⁠ ’AI ਕਿਸਾਨਾਂ ਨੂੰ ਸਮਾਰਟ ਫਾਰਮਿੰਗ ਲਈ ਸੁਝਾਅ ਦਿੰਦੀ ਹੈ, ਵਿਦਿਆਰਥੀਆਂ ਲਈ 24×7 ਟਿਊਟਰ ਵਾਂਗ ਕੰਮ ਕਰਦੀ ਹੈ, ਵਪਾਰੀਆਂ ਲਈ ਬਿਜ਼ਨਸ ਪਲਾਨਰ ਹੈ, ਨੌਜਵਾਨਾਂ ਲਈ ਕਰੀਅਰ ਗਾਈਡ ਹੈ ਅਤੇ ਬਜ਼ੁਰਗਾਂ ਲਈ ਡਾਕਟਰ ਵਾਂਗ ਕੰਮ ਕਰਦੀ ਹੈ।’
•⁠ ’ਭਾਰਤ 140 ਕਰੋੜ ਲੋਕਾਂ ਦਾ ਦੇਸ਼ ਹੈ, ਜਿੱਥੇ ਬਹੁਤ ਸਾਰੇ ਲੋਕਾਂ ਕੋਲ ਇਹ ਮਹਿੰਗੇ AI ਟੂਲਜ਼ ਦੀ ਪਹੁੰਚ ਨਹੀਂ ਹੈ।’
•⁠ ’ਇੱਕ ਖੋਜ ਦੱਸਦੀ ਹੈ ਕਿ 2030 ਤੱਕ AI 15 ਟ੍ਰਿਲੀਅਨ ਡਾਲਰ ਦੀ ਕੀਮਤ ਦਾ ਮੁੱਲ ਬਣਾਏਗੀ। ਜੇ ਭਾਰਤ ਨੂੰ ਉਸ ਦੌੜ ਦਾ ਹਿੱਸਾ ਬਣਨਾ ਹੈ ਅਤੇ ਸਭ ਤੋਂ ਅੱਗੇ ਨਿਕਲਣਾ ਹੈ, ਤਾਂ ਸਾਨੂੰ ਅੱਜ ਤੋਂ ਹੀ ਸ਼ੁਰੂ ਕਰਨਾ ਪਵੇਗਾ।’
•⁠ ’AI ਭਾਰਤ ਦੀ ਪ੍ਰੋਡਕਟੀਵਿਟੀ ਵਧਾਏਗੀ ਅਤੇ ਕੀਮਤੀ ਸਮਾਂ ਬਚਾਏਗੀ।’

ਰਾਘਵ ਚੱਢਾ ਨੇ ਇਹ ਮਹੱਤਵਪੂਰਨ ਮਸਲਾ ਅੱਜ (20 ਅਗਸਤ, 2025) ਸੰਸਦ ਵਿੱਚ ਵਿਸ਼ੇਸ਼ ਉਲੇਖ ਹੇਠ ਉਠਾਇਆ।

Trending Now