ਫਰਾਹ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਫਰਾਹ ਖਾਨ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਰੇ ਸੋਚ ਰਹੇ ਸੀ ਪਰ ਸਮੇਂ ਦੀ ਘਾਟ ਹੋਣ ਕਾਰਨ ਨਹੀਂ ਆਇਆ ਜਾ ਸਕਾ। ਹੁਣ ਮੁਕੇਸ਼ ਛਾਬੜਾ ਦੀ ਮਦਦ ਨਾਲ ਉਸ ਦਾ ਸੁਪਨਾ ਪੂਰਾ ਹੋ ਗਿਆ ਹੈ। ਇੱਥੇ ਆ ਕੇ ਬਹੁਤ ਸ਼ਾਂਤੀ ਮਿਲੀ ਹੈ ਅਤੇ ਉਹ ਹਰ ਸਾਲ ਇੱਥੇ ਆਉਣਾ ਚਾਹੁੰਦੀ ਹੈ। ਫਿਲਮ ਦੇ ਨਿਰਮਾਤਾ ਮੁਕੇਸ਼ ਛਾਬੜਾ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।

ਫਰਾਹ ਨੇ ਅੰਮ੍ਰਿਤਸਰ ਨਾਲ ਜੁੜੀ ਫੋਟੋ ਆਪਣੇ ਸੋਸ਼ਲ ਮੀਡੀਆ \’ਤੇ ਸ਼ੇਅਰ ਕੀਤੀ ਹੈ। ਉਸਨੇ ਲਿਖਿਆ, \”ਮੈਂ ਸ਼ਰਤ ਲਗਾਉਂਦੀ ਹਾਂ ਕਿ ਤੁਸੀਂ ਇਹ ਲੱਸੀ ਨਹੀਂ ਪੀ ਸਕਦੇ। ਤੁਹਾਨੂੰ ਇਹ ਖਾਣੀ ਪਵੇਗੀ। ਇੱਕ ਸੰਤੋਖਜਨਕ ਭੋਜਨ ਖਾਣ ਤੋਂ ਬਾਅਦ ਤੁਸੀਂ ਕੰਮ ਕਿਵੇਂ ਕਰੋਗੇ?\”

Trending Now