ਇੰਗਲੈਂਡ, 03 ਜੁਲਾਈ 2025: ਭਾਰਤੀ ਕਪਤਾਨ ਸ਼ੁਭਮਨ ਗਿੱਲ (Shubman Gill) ਨੇ ਇੰਗਲੈਂਡ ਖ਼ਿਲਾਫ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ ਦੋਹਰਾ ਸੈਂਕੜਾ ਜੜਿਆ ਹੈ। ਇਹ ਗਿੱਲ ਦੇ ਟੈਸਟ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਹੈ। ਗਿੱਲ ਇੰਗਲੈਂਡ ‘ਚ ਦੋਹਰਾ ਸੈਂਕੜਾ ਲਗਾਉਣ ਵਾਲੇ ਤੀਜੇ ਨੌਜਵਾਨ ਭਾਰਤੀ ਕਪਤਾਨ ਹਨ। ਉਹ 311 ਗੇਂਦਾਂ ‘ਚ ਅਜਿਹਾ ਕਰਨ ‘ਚ ਕਾਮਯਾਬ ਰਹੇ।
ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜੇ ਟੈਸਟ ਮੈਚ ਦਾ ਦੂਜਾ ਸੈਸ਼ਨ ਦੂਜੇ ਦਿਨ ਸ਼ੁਰੂ ਹੋ ਗਿਆ ਹੈ। ਭਾਰਤ ਨੇ ਪਹਿਲੇ ਸੈਸ਼ਨ ‘ਚ ਇੱਕ ਵਿਕਟ ਗੁਆ ਦਿੱਤੀ, ਪਰ ਕਪਤਾਨ ਗਿੱਲ ਕ੍ਰੀਜ਼ ‘ਤੇ ਮੌਜੂਦ ਹਨ ਅਤੇ ਵਾਸ਼ਿੰਗਟਨ ਸੁੰਦਰ ਵੀ ਉਸਦਾ ਸਮਰਥਨ ਕਰਨ ਲਈ ਮੈਦਾਨ ‘ਤੇ ਆਏ ਹਨ। ਭਾਰਤ ਨੇ ਹੁਣ ਤੱਕ ਪਹਿਲੀ ਪਾਰੀ ‘ਚ ਹੁਣ ਤੱਕ 6 ਵਿਕਟਾਂ ਗੁਆ ਕੇ 496 ਦੌੜਾਂ ਬਣਾਈਆਂ ਹਨ।
ਭਾਰਤ ਨੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਪਹਿਲੇ ਸੈਸ਼ਨ ‘ਚ ਰਵਿੰਦਰ ਜਡੇਜਾ ਦੀ ਵਿਕਟ ਗੁਆ ਦਿੱਤੀ। ਲੰਚ ਬ੍ਰੇਕ ਤੱਕ, ਭਾਰਤ ਨੇ ਪਹਿਲੀ ਪਾਰੀ ਵਿੱਚ ਛੇ ਵਿਕਟਾਂ ‘ਤੇ 419 ਦੌੜਾਂ ਬਣਾਈਆਂ ਸਨ । ਇਸ ਸਮੇਂ, ਕਪਤਾਨ ਸ਼ੁਭਮਨ ਗਿੱਲ (Shubman Gill) 222 ਦੌੜਾਂ ਅਤੇ ਵਾਸ਼ਿੰਗਟਨ ਸੁੰਦਰ ਇੱਕ ਦੌੜ ਨਾਲ ਕ੍ਰੀਜ਼ ‘ਤੇ ਮੌਜੂਦ ਹਨ। ਜਡੇਜਾ ਅਤੇ ਗਿੱਲ ਨੇ ਦੂਜੇ ਦਿਨ ਭਾਰਤ ਲਈ ਚੰਗੀ ਸ਼ੁਰੂਆਤ ਕੀਤੀ। ਜਡੇਜਾ ਨੇ ਇਸ ਸਮੇਂ ਦੌਰਾਨ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਦੋਵੇਂ ਬੱਲੇਬਾਜ਼ ਚੰਗੀ ਸਾਂਝੇਦਾਰੀ ਬਣਾ ਰਹੇ ਸਨ, ਪਰ ਟੰਗ ਨੇ ਜਡੇਜਾ ਨੂੰ ਆਊਟ ਕਰਕੇ ਭਾਰਤ ਨੂੰ ਛੇਵਾਂ ਝਟਕਾ ਦਿੱਤਾ। ਜਡੇਜਾ 89 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਗਿੱਲ ਅਤੇ ਜਡੇਜਾ ਵਿਚਕਾਰ 203 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨਾਲ ਭਾਰਤ ਦਾ ਸਕੋਰ 400 ਤੋਂ ਪਾਰ ਹੋ ਗਿਆ ਸੀ।