ਅੱਜ ਤੋਂ ਇੱਕ ਵਾਰ ਟੈਕਸ ਬੋਝ ਹੋਰ ਵਧਣ ਜਾ ਰਿਹਾ ਹੈ,ਟੋਲ ਟੈਕਸ ਦੀ ਜਿੱਥੇ ਕਿ ਅੱਜ ਤੋਂ ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ਦੇ ਉੱਤੇ ਸਥਿਤ ਇਸ ਵੱਡੇ ਟੋਲ ਪਲਾਜ਼ਾ (Toll Plaza) ਦੇ ਉੱਤੇ ਟੈਕਸ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਅੱਜ ਤੋਂ ਦੇਸ਼ ਭਰ ਵਿੱਚ ਟੋਲ ਟੈਕਸ ਵਧਾ ਦਿੱਤਾ ਹੈ। ਵਧੀ ਹੋਈ ਟੋਲ ਟੈਕਸ ਦੀ ਰਕਮ ਅੱਜ ਦੇਸ਼ ਭਰ ਵਿੱਚ ਲਾਗੂ ਹੋ ਜਾਵੇਗੀ, ਟੋਲ ਵਧਣ ਨਾਲ ਕਿਰਾਇਆ ਵੀ ਵਧੇਗਾ।

ਟਰਾਂਸਪੋਰਟ ਐਸੋਸੀਏਸ਼ਨ ਇਸ ਸਬੰਧੀ 2 ਦਿਨਾਂ ਅੰਦਰ ਮੀਟਿੰਗ ਕਰੇਗੀ। ਐਸੋਸੀਏਸ਼ਨ ਵਧੇ ਹੋਏ ਟੋਲ ਟੈਕਸ \’ਤੇ ਵਿਚਾਰ ਕਰਕੇ ਰਣਨੀਤੀ ਬਣਾਏਗੀ, ਹਾਲਾਂਕਿ ਇਸ ਸਾਲ ਲੋਕ ਸਭਾ ਚੋਣਾਂ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

NHAI ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵਾਂ ਯੂਜ਼ਰ ਚਾਰਜ 3 ਜੂਨ, 2024 ਤੋਂ ਲਾਗੂ ਹੋਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (National Highway Authority of India) ਦੇ ਹੁਕਮਾਂ ਅਨੁਸਾਰ ਕਾਰ, ਜੀਪ ਅਤੇ ਲਾਈਟ ਮੋਟਰ ਵਹੀਕਲ ਦਾ ਇੱਕ ਪਾਸੇ ਦਾ ਟੈਕਸ 65 ਰੁਪਏ ਅਤੇ ਦੋਨੋਂ ਪਾਸਿਓ (ਆਉਣ-ਜਾਣ) ਦਾ 100 ਰੁਪਏ ਹੈ, ਜਿਸ ਵਿੱਚ ਵਾਧਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ, ਹੋਰ ਵੱਖ-ਵੱਖ ਵਹੀਕਲਾਂ ਦੇ ਟੈਕਸ ਰੇਟ ਵਿੱਚ 10 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਲਾਈਟ ਕਮਰਸ਼ੀਅਲ ਵਹੀਕਲ ਜਾਂ ਲਾਈਟ ਗੁੱਡਸ ਵਹੀਕਲ ਅਤੇ ਮਿੰਨੀ ਬੱਸ ਦਾ ਇੱਕ ਤਰਫ ਦਾ ਟੈਕਸ 110 ਰੁਪਏ ਅਤੇ ਦੋਨੋਂ ਪਾਸੇ ਦਾ 165 ਹੋ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਬੱਸ ਜਾਂ ਟਰੱਕ ਦਾ ਇੱਕ ਪਾਸੇ ਤੋਂ 225 ਰੁਪਏ ਅਤੇ ਦੋਨੋਂ ਸਾਈਡਾਂ ਤੋਂ 340 ਰੁਪਏ ਕੀਤਾ ਗਿਆ ਹੈ। ਇਸ ਦੇ ਇਲਾਵਾ, ਥ੍ਰੀ ਐਕਸਲ ਕਮਰਸ਼ੀਅਲ ਵਹੀਕਲ ਇੱਕ ਤਰਫ 250 ਰੁਪਏ ਅਤੇ ਦੋਨੋਂ ਤਰਫ 370 ਰੁਪਏ, ਹੈਵੀ ਕੰਸਟਰਕਸ਼ਨ ਮਸ਼ੀਨਰੀ ਦਾ ਇੱਕ ਤਰਫ 355 ਰੁਪਏ ਅਤੇ ਦੋਨੋਂ ਤਰਫ 535 ਰੁਪੈ, ਓਵਰ ਸਾਈਜ਼ ਵਹੀਕਲ ਇੱਕ ਤਰਫ 435 ਰੁਪਏ ਅਤੇ ਦੋਨੋਂ ਤਰਫ 650 ਰੁਪਏ ਹੋ ਗਿਆ ਹੈ।

ਉਹਨਾਂ ਦੱਸਿਆ ਕਿ ਨਾਲ ਹੀ ਮਹੀਨੇ ਵਰ ਪਾਸ ਦੇ ਵਿੱਚ ਵੀ 10 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਪਹਿਲਾਂ 330 ਰੁਪਏ ਦਾ ਸੀ ਹੁਣ 340 ਰੁਪਏ ਹੋਵੇਗਾ।

By Admin

Leave a Reply

Your email address will not be published. Required fields are marked *