ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ, ਮਾਣਯੋਗ ਡੀ.ਜੀ.ਪੀ. ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅੱਜ ਵਿਸ਼ਵ ਐਂਟੀ ਡਰੱਗ ਡੇਅ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੀ ਐੱਸ.ਪੀ.ਐੱਸ.ਪਰਮਾਰ ਆਈ.ਪੀ.ਐੱਸ ਏ.ਡੀ.ਜੀ.ਪੀ ਬਠਿੰਡਾ ਰੇਂਜ ਦੇ ਮਾਰਗ ਦਰਸ਼ਨ ਅਨੁਸਾਰ ਸ਼੍ਰੀ ਦੀਪਕ ਪਾਰੀਕ, ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਸ਼੍ਰੀ ਅਜੈ ਗਾਂਧੀ ਆਈ.ਪੀ.ਐੱਸ, ਐੱਸ.ਪੀ (ਇੰਨਵੈਸਟੀਗੇਸ਼ਨ) ਬਠਿੰਡਾ ਦੀ ਅਗਵਾਈ ਹੇਠ ਜਿਲ੍ਹਾ ਬਠਿੰਡਾ ਵਿਖੇ ਕੁੱਲ 44 ਐੱਨ.ਡੀ.ਪੀ.ਐੱਸ.ਐਕਟ ਦੇ ਕੇਸਾਂ ਦਾ ਡਰੱਗ ਡਿਸਪੋਜ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਵੱਲੋਂ ਮਾਲ ਤਲਫ ਕੀਤਾ ਗਿਆ। ਇਸ ਮੌਕੇ ਸ਼੍ਰੀ ਰਾਜੇਸ਼ ਸ਼ਰਮਾਂ ਪੀ.ਪੀ.ਐੱਸ, ਡੀ.ਐੱਸ.ਪੀ ਇਨਵੈਸਟੀਗੇਸ਼ਨ ਬਠਿੰਡਾ ਅਤੇ ਸ਼੍ਰੀ ਦਵਿੰਦਰ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ ਐੱਨ.ਡੀ.ਪੀ.ਐੱਸ ਬਠਿੰਡਾ ਅਤੇ ਪੁਲਿਸ ਕਰਮਚਾਰੀ ਹਾਜ਼ਰ ਸਨ।

ਐੱਸ.ਐੱਸ.ਪੀ ਸ਼੍ਰੀ ਦੀਪਕ ਪਾਰੀਕ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ 26 ਜੂਨ ਨੂੰ ਐਂਟੀ ਡਰੱਗ ਡੇਅ ਦੇ ਮੱਦੇਨਜ਼ਰ ਸ਼੍ਰੀ ਐੱਸ.ਪੀ.ਐੱਸ.ਪਰਮਾਰ ਆਈ.ਪੀ.ਐੱਸ ਏ.ਡੀ.ਜੀ.ਪੀ ਬਠਿੰਡਾ ਰੇਂਜ ਦੀ ਨਿਗਰਾਨੀ ਵਿੱਚ ਕੁੱਲ 44 ਐੱਨ.ਡੀ.ਪੀ.ਐੱਸ.ਐਕਟ ਦੇ ਮੁਕੱਦਮਿਆਂ ਦਾ ਮਾਲ ਤਲਫ ਕੀਤਾ ਗਿਆ।

ਐੱਸ.ਐੱਸ.ਪੀ ਸ਼੍ਰੀ ਦੀਪਕ ਪਾਰੀਕ ਨੇ ਦੱਸਿਆ ਕਿ ਕੁੱਲ 44 ਐੱਨ.ਡੀ.ਪੀ.ਐੱਸ.ਐਕਟ ਦੇ ਮੁਕੱਦਮਿਆਂ ਦਾ ਮਾਲ ਤਲਫ ਜਿਸ ਵਿੱਚ ਭੁੱਕੀ ਚੂਰਾ ਪੋਸਤ ਦੀ ਇੱਕ ਵੱਡੀ ਖੇਪ ਨੂੰ ਜ਼ਿਲ੍ਹਾ ਬਠਿੰਡਾ ਦੇ ਕੁੱਲ 44 ਐੱਨ.ਡੀ.ਪੀ.ਐੱਸ.ਐਕਟ ਦੀ ਡਰੱਗ ਡਿਸਪੋਜ ਕਮੇਟੀ ਦੀ ਹਾਜ਼ਰੀ ਵਿੱਚ 420 ਗਰਾਮ ਹੈਰੋਇਨ ਦੀ ਮਾਤਰਾ, ਨਸ਼ੀਲੀਆਂ ਗੋਲੀਆਂ 195050, ਨਸ਼ੀਲੇ ਕੈਪਸੂਲ 255, ਨਸ਼ੀਲੀਆਂ ਸ਼ੀਸ਼ੀਆਂ 255,ਟੀਕੇ 2390, ਭੁੱਕੀ ਚੂਰਾ ਪੋਸਤ 2992, 200 ਕਿੱਲੋ, ਗਾਂਜਾ 14,600 ਕਿੱਲੋ ਗਰਾਮ ਨਸ਼ਿਆਂ ਨੂੰ ਨਸ਼ਟ ਕੀਤਾ ਗਿਆ।

By Admin

Leave a Reply

Your email address will not be published. Required fields are marked *