ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ ਦੇ ਅਪਣੇ ਪਹਿਲੇ ਮੈਚ ’ਚ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ

ਤੇਜ਼ ਗੇਂਦਬਾਜ਼ ਐਨਰਿਚ ਨੋਰਕੀਆ ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ (T-20 World Cup) ਦੇ ਅਪਣੇ ਪਹਿਲੇ ਮੈਚ ’ਚ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਦਿਤਾ।

ਨੌਰਕੀਆ, ਕੈਗਿਸੋ ਰਬਾਡਾ ਅਤੇ ਕੇਸ਼ਵ ਮਹਾਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ, ਉਹ 1 ਓਵਰ ’ਚ 77 ਦੌੜਾਂ ’ਤੇ  ਆਊਟ ਹੋ ਗਈ।

ਸ਼੍ਰੀਲੰਕਾ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਗਲਤ ਸਾਬਤ ਹੋਇਆ ਅਤੇ ਉਹ ਟੀ-20 ਕ੍ਰਿਕਟ ’ਚ ਅਪਣੇ  ਸੱਭ ਤੋਂ ਘੱਟ ਸਕੋਰ ’ਤੇ ਆਊਟ ਹੋ ਗਏ। ਨੁਵਾਨ ਤੁਸ਼ਾਰਾ ਦੇ ਰਨ ਆਊਟ ਹੋਣ ਨਾਲ ਸ਼੍ਰੀਲੰਕਾ ਦੀ ਪਾਰੀ 19.1 ਓਵਰ ’ਚ ਹੀ ਖ਼ਤਮ ਹੋ ਗਈ।

Leave a Reply

Your email address will not be published. Required fields are marked *