ਮਾਤਾ ਵੈਸ਼ਨੋ ਦੇਵੀ (Vaishno Devi) ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸ਼ਰਾਈਨ ਬੋਰਡ (Shrine Board) ਨੇ 18 ਜੂਨ ਤੋਂ ਜੰਮੂ-ਵੈਸ਼ਨੋ ਦੇਵੀ ਵਿਚਕਾਰ ਹੈਲੀਕਾਪਟਰ (Helicopter) ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਜਿਸ ਨੂੰ ਬੁੱਕ ਕਰਨ ਲਈ ਸ਼ਰਧਾਲੂਆਂ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ (Shri Mata Vaishno Devi Shrine) ਦੀ ਅਧਿਕਾਰਤ ਵੈੱਬਸਾਈਟ \’ਤੇ ਜਾਣਾ ਪਵੇਗਾ।
ਇਸ ਦੇ ਨਾਲ ਹੀ ਅਗਲੇ ਦਿਨ ਲਈ ਵਾਪਸੀ ਦਾ ਪੈਕੇਜ ਬੁੱਕ ਕਰਵਾਉਣ ਵਾਲੇ ਸ਼ਰਧਾਲੂਆਂ ਨੂੰ ਸ਼ਰਧਾ ਸੁਮਨ ਵਿਸ਼ੇਸ਼ ਪੂਜਾ (SSBP), ਆਰਤੀ ਅਤੇ ਭਵਨ ਵਿਖੇ ਠਹਿਰਨ ਦੀ ਸਹੂਲਤ ਵੀ ਮਿਲੇਗੀ। ਸ਼ਰਾਈਨ ਬੋਰਡ (Shrine Board) ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਉਸੇ ਦਿਨ ਵਾਪਸ ਆਉਣ ਵਾਲੇ ਸ਼ਰਧਾਲੂਆਂ ਨੂੰ ਉਕਤ ਸਹੂਲਤ ਲਈ ਪ੍ਰਤੀ ਸ਼ਰਧਾਲੂ 35,000 ਰੁਪਏ ਅਦਾ ਕਰਨੇ ਪੈਣਗੇ। ਅਗਲੇ ਦਿਨ ਪਰਤਣ ਵਾਲੇ ਹਰ ਸ਼ਰਧਾਲੂ ਨੂੰ 60,000 ਰੁਪਏ ਅਦਾ ਕਰਨੇ ਪੈਣਗੇ।
ਸ਼ਰਧਾਲੂ 18 ਜੂਨ ਤੋਂ ਅਧਿਕਾਰਤ ਵੈੱਬਸਾਈਟ ਤੋਂ ਉਕਤ ਪੈਕੇਜ ਦੀ ਸਹੂਲਤ ਬੁੱਕ ਕਰ ਸਕਦੇ ਹਨ।