ਸੂਬਾ ਸਰਕਾਰ ਹਰਿਆਣਾ (Haryana Government) ਤੋਂ ਲਗਾਤਾਰ ਫੜੇ ਜਾ ਰਹੇ ਪਾਕਿਸਤਾਨੀ ਜਾਸੂਸਾਂ ਵਿਰੁੱਧ ਸਖ਼ਤ ਕਾਰਵਾਈ ਕਰਦੀ ਦਿਖਾਈ ਦੇ ਰਹੀ ਹੈ। ਹੁਣ ਤੱਕ ਹਰਿਆਣਾ ਤੋਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਇਸ ਲਈ ਸੀਐਮ ਸੈਣੀ (CM Haryana) ਨੇ ਕੱਲ੍ਹ 20 ਮਈ ਨੂੰ ਚੰਡੀਗੜ੍ਹ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ।ਇਸ ਮੀਟਿੰਗ ਵਿੱਚ, ਯੂਟਿਊਬਰਾਂ ਲਈ ਨਿਯਮ ਬਣਾਉਣ ‘ਤੇ ਚਰਚਾ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਹਰਿਆਣਾ ਵਿੱਚ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪ੍ਰਮੁੱਖ ਨਾਂ ਸ਼ਾਮਲ ਹਨ ਜੋਤੀ ਮਲਹੋਤਰਾ (ਹਿਸਾਰ), ਦੇਵੇਂਦਰ ਸਿੰਘ ਢਿੱਲੋਂ (ਕੈਥਲ), ਅਰਮਾਨ ਅਤੇ ਤਾਰੀਫ (ਨੂਹ),ਅਤੇ ਨੋਮਨ ਇਲਾਹੀ (ਪਾਣੀਪਤ) ਉਨ੍ਹਾਂ ਦਾ ਮੁਖੀ ਹੈ।