ਕਰੋਸ਼ੀਆ, 18 ਜੂਨ 2025: ਪ੍ਰਧਾਨ ਮੰਤਰੀ ਮੋਦੀ ਕਰੋਸ਼ੀਆ (Croatia) ਗਣਰਾਜ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਚ ਦੇ ਸੱਦੇ ‘ਤੇ ਕਰੋਸ਼ੀਆ ਦੇ ਸਰਕਾਰੀ ਦੌਰੇ ‘ਤੇ ਹਨ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਕਰੋਸ਼ੀਆ ਦਾ ਪਹਿਲਾ ਦੌਰਾ ਹੋਵੇਗਾ, ਜੋ ਦੁਵੱਲੇ ਸਬੰਧਾਂ ‘ਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ।

ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਪਲੇਨਕੋਵਿਚ ਦੁਵੱਲੇ ਵਿਚਾਰ-ਵਟਾਂਦਰੇ ਕਰਨਗੇ। ਪ੍ਰਧਾਨ ਮੰਤਰੀ ਮੋਦੀ ਕਰੋਸ਼ੀਆ ਦੇ ਰਾਸ਼ਟਰਪਤੀ ਜ਼ੋਰਾਨ ਮਿਲਾਨੋਵਿਚ ਨਾਲ ਮੁਲਾਕਾਤ ਕਰਨਗੇ। ਕਰੋਸ਼ੀਆ ਦੀ ਇਹ ਯਾਤਰਾ ਯੂਰਪੀਅਨ ਯੂਨੀਅਨ ‘ਚ ਭਾਈਵਾਲਾਂ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਵੀ ਦਰਸਾਏਗੀ।

ਭਾਰਤ-ਕ੍ਰੋਸ਼ੀਆ ਵਪਾਰਕ ਸਬੰਧਾਂ ‘ਤੇ, ਕਰੋਸ਼ੀਆ ‘ਚ ਭਾਰਤ ਦੇ ਰਾਜਦੂਤ ਅਰੁਣ ਗੋਇਲ ਨੇ ਕਿਹਾ, ‘ਜੇਕਰ ਅਸੀਂ ਭਾਰਤ ਅਤੇ ਕਰੋਸ਼ੀਆ ਵਿਚਕਾਰ ਮੌਜੂਦਾ ਵਪਾਰਕ ਅੰਕੜਿਆਂ ਨੂੰ ਵੇਖੀਏ, ਹਾਲਾਂਕਿ ਇਹ ਸਾਲ ਦਰ ਸਾਲ ਵਧ ਰਿਹਾ ਹੈ, ਤਾਂ ਅੱਜ ਤੱਕ ਕ੍ਰੋਸ਼ੀਆ ਦਾ ਨਿਰਯਾਤ $27 ਬਿਲੀਅਨ ਹੈ ਅਤੇ ਉਹ ਭਾਰਤ ਨੂੰ ਸਿਰਫ $70 ਮਿਲੀਅਨ ਦਾ ਨਿਰਯਾਤ ਕਰ ਰਹੇ ਹਨ ਜੋ ਕਿ 0.26% ਹੈ।

ਕਰੋਸ਼ੀਆ (Croatia) $47 ਬਿਲੀਅਨ ਦੇ ਸਮਾਨ ਅਤੇ ਸੇਵਾਵਾਂ ਦਾ ਆਯਾਤ ਕਰ ਰਿਹਾ ਹੈ ਅਤੇ ਉਹ ਭਾਰਤ ਤੋਂ ਸਿਰਫ $380 ਮਿਲੀਅਨ ਡਾਲਰ ਦਾ ਆਯਾਤ ਕਰ ਰਹੇ ਹਨ ਜੋ ਕਿ 0.67% ਹੈ। ਭਾਰਤ ਅਤੇ ਕਰੋਸ਼ੀਆ ਵਿਚਕਾਰ ਦੋਵਾਂ ਦਿਸ਼ਾਵਾਂ ‘ਚ ਵਪਾਰ ‘ਚ ਵਾਧੇ ਦੀ ਬਹੁਤ ਸੰਭਾਵਨਾ ਹੈ। ਭਾਰਤ ਇਸ ਸਮੇਂ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਛੇਤੀ ਹੀ ਤੀਜੀ ਬਣ ਜਾਵੇਗੀ। ਇਹ ਫੇਰੀ ਸਾਨੂੰ ਇੱਕ ਅਜਿਹਾ ਸਾਥੀ ਲੱਭਣ ‘ਚ ਮੱਦਦ ਕਰੇਗੀ ਜਿਸ ਰਾਹੀਂ ਅਸੀਂ ਯੂਰਪੀ ਸੰਘ ਨਾਲ ਇੱਕ ਵਧੇਰੇ ਸੰਤੁਲਿਤ ਅਤੇ ਅਨੁਕੂਲ FTA ਪ੍ਰਾਪਤ ਕਰਨ ਦੇ ਯੋਗ ਹੋਵਾਂਗੇ।

By Admin

Leave a Reply

Your email address will not be published. Required fields are marked *